Read Write Contribute

 
ਸਾਡੇ ਬਾਰੇ

ਸਾਡੇ ਬਾਰੇ ਇਸ ਦੀ ਲੋੜ ਸਾਨੂੰ ਇਸ ਕਰਕੇ ਮਹਿਸੂਸ ਹੋਈ ਕਿ ਸਿੱਖ ਪੰਥ ਦੇ ਇਤਿਹਾਸ ਵਿੱਚ ਸਿੰਘ ਸਭਾ ਲਹਿਰ ਨੇ ਸਾਨੂੰ ਕਈ ਵਡਮੁੱਲੇ ਅਦਾਰਿਆਂ ਅਤੇ ਸੰਸਥਾਵਾਂ ਦੀ ਬਖ਼ਸ਼ਿਸ਼ ਕੀਤੀ, ਜਿਵੇਂ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC), ਪੰਜਾਬ ਐਂਡ ਸਿੰਧ ਬੈਂਕ, ਅਕਾਲੀ ਪੱਤ੍ਰਿਕਾ, ਪ੍ਰਦੇਸੀ ਖ਼ਾਲਸਾ ਮੈਗਜ਼ੀਨ ਅਤੇ ਖ਼ਾਲਸਾ ਕਾਲਜਾਂ ਦੀ ਲੜੀ।

ਪਰ ਇਨ੍ਹਾਂ ਵਿੱਚੋਂ ਕੁਝ ਅਦਾਰੇ ਇਤਿਹਾਸ ਵਿੱਚ ਗੁਆਚ ਗਏ, ਕਈ ਸਾਡੇ ਹੱਥੋਂ ਨਿਕਲ ਗਏ ਅਤੇ ਕਈ ਸਮੇਂ ਦੇ ਹਾਣੀ ਨਾ ਰਹਿ ਸਕੇ। ਇਸ ਵਿਰਾਸਤ ਨੂੰ ਯਾਦ ਕਰਦਿਆਂ ਅਤੇ ਪ੍ਰਦੇਸੀ ਖ਼ਾਲਸਾ ਮੈਗਜ਼ੀਨ ਤੋਂ ਪ੍ਰੇਰਣਾ ਲੈਂਦਿਆਂ ਅਸੀਂ ਸ਼ਬਦ ਮੈਗਜ਼ੀਨ ਦੀ ਸ਼ੁਰੂਆਤ ਕੀਤੀ ਹੈ।

ਸ਼ਬਦ ਦਾ ਉਦੇਸ਼ ਸਿਰਫ਼ ਲੇਖ ਪ੍ਰਕਾਸ਼ਿਤ ਕਰਨਾ ਨਹੀਂ, ਸਗੋਂ ਪੰਥਕ ਵਿਚਾਰ, ਇਤਿਹਾਸ, ਸਿੱਖ ਸਾਹਿਤ, ਸਭਿਆਚਾਰ, ਸਮਾਜ ਅਤੇ ਅਜੋਕੇ ਸਮੇਂ ਨਾਲ ਜੁੜੇ ਸਵਾਲਾਂ ’ਤੇ ਗੰਭੀਰ ਅਤੇ ਸਾਰਥਕ ਸੰਵਾਦ ਲਈ ਇੱਕ ਮੰਚ ਤਿਆਰ ਕਰਨਾ ਹੈ। ਅਸੀਂ ਚਾਹੁੰਦੇ ਹਾਂ ਕਿ ਵੱਖ-ਵੱਖ ਦ੍ਰਿਸ਼ਟੀਕੋਣਾਂ ਅਤੇ ਵਿਦਵਾਨੀ ਵਿਚਾਰਾਂ ਰਾਹੀਂ ਪਾਠਕਾਂ ਤੱਕ ਉਹ ਸਮੱਗਰੀ ਪਹੁੰਚੇ ਜੋ ਸੋਚ ਨੂੰ ਵਿਸ਼ਾਲ ਕਰੇ, ਸਵਾਲ ਖੜ੍ਹੇ ਕਰੇ ਅਤੇ ਸੰਵਾਦ ਨੂੰ ਅੱਗੇ ਵਧਾਏ।

ਇਹ ਸਾਡੀ ਇੱਕ ਛੋਟੀ ਜਿਹੀ ਕੋਸ਼ਿਸ਼ ਹੈ, ਆਪਣੀ ਵਿਰਾਸਤ ਤੋਂ ਪ੍ਰੇਰਣਾ ਲੈ ਕੇ ਅੱਜ ਦੇ ਸਮੇਂ ਨਾਲ ਸੰਵਾਦ ਕਰਨ ਦੀ। ਸਾਨੂੰ ਉਮੀਦ ਹੈ ਕਿ ਤੁਹਾਡਾ ਪਿਆਰ, ਸਹਿਯੋਗ ਅਤੇ ਸਾਥ ਇਸ ਕੋਸ਼ਿਸ਼ ਨੂੰ ਪ੍ਰਵਾਨ ਚੜ੍ਹਾਵੇਗਾ।