ਪੰਜਾਬ ਐਂਡ ਸਿੰਧ ਬੈਂਕ

“ਕੋਈ ਦੂਰ ਦੀ ਗੱਲ ਨਹੀਂ ਜੱਗ ਉੱਤੇ, ਕਦੇ ਅਸੀਂ ਵੀ ਹੁੰਦੇ ਸੀ ਸ਼ਾਨ ਵਾਲੇ।”

logoold

ਦੁਨੀਆਂ ਦਾ ਸਭ ਤੋਂ ਪੁਰਾਣਾ ਹੁਣ ਤਕ ਮੌਜੂਦ ਬੈਂਕ ਇਟਲੀ ਵਿਚ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਸਿਰਫ਼ ਤਿੰਨ ਸਾਲ ਬਾਅਦ 1472 ਇਸਵੀ ਵਿਚ ਹੀ ਬਣ ਗਿਆ ਸੀ। ਇਹ ਬੈਂਕ ਬੈਂਕਾ ਮੋਂਟੇ ਦੇਈ ਪਾਸਚੀ ਡੀ ਸਿਏਨਾ (Banca Monte dei Paschi di Siena) ਨਾਮ ਤੋਂ ਹੁਣ ਤਕ ਕੰਮ ਕਰ ਰਿਹਾ ਹੈ। ਫਿਰ ਇਹ ਬੈਂਕ ਬਣਨ ਦੀ ਲਹਿਰ ਹੌਲੀ ਹੌਲੀ ਪੂਰੇ ਯੌਰਪ ਵਿਚ ਫੈਲ ਗਈ। ਉਸ ਵਕ਼ਤ ਦੇ ਤਕਰੀਬਨ ਹਰ ਵੱਡੇ ਯੌਰੋਪੀ ਦੇਸ਼ ਵਿਚ ਕੋਈ 100 ਸਾਲ ਵਿਚ ਬੈਂਕ ਬਣ ਗਏ ਸਨ। ਇਹਨਾਂ ਬੈਂਕ ਨੇ ਯੂਰੋਪ ਦੀ ਆਰਥਿਕ ਤੱਰਕੀ ਵਿਚ ਬਹੁਤ ਵੱਡਾ ਯੋਗਦਾਨ ਪਾਇਆ। ਇਹਨਾਂ ਬੈਂਕ ਕਾਰਨ ਹੀ  ਯੂਰੋਪ ਦੀ ਉਦਯੋਗਿਕ ਇਨਕਲਾਬ (Industrial Revolution), ਵਿਗਿਆਨ ਦੀ ਤੱਰਕੀ,ਪੜਾਈ ਦੇ ਪ੍ਰਚਾਰ ਪ੍ਰਸਾਰ ਵਿੱਚ, ਪੂਰੀ ਦੁਨੀਆਂ ਵਿਚ ਸੁਮੰਦਰੀ ਜਹਾਜ਼, ਵੱਡੇ ਵੱਡੇ ਹਥਿਆਰ ਬਣਾਉਣ ਵਾਲਿਆਂ ਕੰਪਨੀਆਂ ‘ਤੇ ਕਈ ਅਜਿਹੀਆਂ ਕੰਪਨੀਆਂ ਵੀ ਜਿਨ੍ਹਾਂ ਨੇ ਅੱਗੇ ਜਾਕੇ ਬਸਤੀਵਾਦ (Colonialism) ਦਾ ਦੌਰ  ਸ਼ੁਰੂ ਕੀਤਾ ਹੋ ਸਕਿਆ। ਇਹਨਾਂ ਵਿਚੋਂ ਹੀ ਸੀ ਈਸਟ ਇੰਡੀਆ ਕੰਪਨੀ ਜਿੰਨੇ ਭਾਰਤ ਨੂੰ  ਗੁਲਾਮ ਬਣਾਇਆ ਸੀ। ਇਹਨਾਂ ਬਹੁਤ ਵੱਡੇ ਪ੍ਰੋਜੈਕਟਾਂ ਦੀ ਫੰਡਿੰਗ ਸਰਕਾਰ ਵੱਲੋਂ ਬਹੁਤ ਘਟ ਸਗੋਂ ਇਹਨਾਂ ਬੈਂਕਾਂ ਵੱਲੋਂ ਜ਼ਿਆਦਾ ਹੁੰਦੀ ਸੀ। ਬੈਂਕ ਦੇ ਨਾਲ ਨਾਲ ਯੌਰਪ ਵਿਚ ਇਕ ਨਵੇਂ ਕਿਸਮ ਦੇ ਅਦਾਰੇ ਨੇ ਜਨਮ ਲਿਆ ਉਹ ਸੀ ਸਟਾਕ ਐਕਸਚੇਂਜ ਮਾਰਕਿਟ (Stock Exchange Market) ਪਰ ਉਸਦੀ ਗੱਲ ਕਿਸੇ ਹੋਰ ਦਿਨ ਕਰਾਂਗੇ ਅੱਜ ਅਸੀਂ ਬੈਂਕਾਂ ਤੇ ਹੀ ਫੋਕਸ ਰੱਖਾਂਗੇ।

                                     ਬੈਂਕ ਨਾਲ ਹੁੰਦਾ ਕਿ ਹੈ ਕੇ ਆਮ ਲੋਕਾਂ ਦੀਆਂ ਛੋਟੀਆਂ ਛੋਟੀਆਂ ਬੱਚਤਾਂ (Savings) ਜਦੋਂ ਬੈਂਕਾਂ ਵਿਚ ਇਕੱਠੀਆਂ ਹੋ ਜਾਂਦੀਆਂ ਹਨ ਤਾਂ ਬਹੁਤ ਵਡੀ ਰਕਮ (Amount) ਬਣ ਜਾਂਦੀ ਹੈ। ਫਿਰ ਬੈਂਕ ਇਹੋ ਪੈਸੇ ਨੂੰ ਕਿਸੇ ਵਡੀ ਕੰਪਨੀ ਜਾਂ ਸਰਕਾਰ ਨੂੰ ਵੱਡੇ ਵੱਡੇ ਪ੍ਰੋਜੈਕਟਾਂ ਲਈ ਕਰਜ਼ੇ ਦੇ ਰੂਪ ਵਿਚ ਦੇ ਦਿੰਦੇ ਹਨ। ਬਸ ਇਹੋ ਪ੍ਰੋਜੈਕਟਾਂ ਨਾਲ ਇਹਨਾਂ ਦੇਸ਼ ਨੇ ਤੱਰਕੀ ਕੀਤੀ। ਜੰਗਲ ਸਾਫ ਕਰਕੇ ਖੇਤ ਬਣਾਏ, ਸ਼ਹਿਰਾਂ ਵਿਚ ਕਾਰਗਾਨੇ ਲਾਏ, ਸੜਕਾਂ,ਰੇਲਾਂ,ਪੁਲ ਬਣਾਏ ਅਤੇ ਹਰ ਨਾਗਰਿਕ ਤੱਕ ਸਕੂਲ, ਕਾਲਜ ਤੇ ਲਾਇਬ੍ਰੇਰੀਆਂ ਦੀ ਸਹੂਲਤ ਦਿੱਤੀ। ਭਾਵੇਂ ਇਹਨਾਂ ਬੈਂਕਾਂ ਨੇਂ ਕਈ ਜੰਗਾਂ ਨੂੰ ਵੀ ਫੰਡ ਕੀਤਾ ਹੋਇਆ ਹੈ। ਪਰ ਅੱਜਕਲ ਦੇ ਜ਼ਮਾਨੇ ਵਿਚ ਇਹ ਨਹੀਂ ਕਿਹਾ ਜਾ ਸਕਦਾ ਕੇ ਕੋਈ ਕੌਮ ਜਾਂ  ਦੇਸ਼ ਬੈਂਕਾਂ ਤੋਂ ਬਿਨ੍ਹਾਂ ਤਰੱਕੀ ਕਰ ਸਕਦੀ ਹੈ।

                       ਅੱਜ ਕੱਲ੍ਹ ਆਪਣੇ ਲੋਕ ਵੀ ਅਕਸਰ ਇਸਰਾਇਲ ਦੀ ਉਧਾਰਣ ਆਮ ਦਿੰਦੇ ਹਨ। ਪਰ ਲੱਗਦਾ ਉਹਨਾਂ ਨੂੰ ਇਹ ਨਹੀਂ ਪਤਾ ਕੇ ਇਹੋ ਯਹੂਦੀ ਲੋਕਾਂ ਨੇ ਯੌਰਪ ਦੇ ਕਈ ਬਹੁਤ ਵੱਡੇ ਬੈਂਕਾਂ ਨੂੰ ਸ਼ੁਰੂ ਕੀਤਾ ਸੀ। ਇਹੋ ਪੈਸੇ ਨਾਲ ਇਹਨਾਂ  ਲੋਕਾਂ ਕਈ ਬਹੁ ਰਾਸ਼ਟਰੀ ਕੰਪਨੀਆ (Multi National Corporations) ਬਣਾਈਆਂ। ਇਸ ਸਰਮਾਏ ਨਾਲ ਇਹ ਲੋਕ ਅੰਤਰਾਸ਼ਟਰੀ ਸਿਆਸਤ ਵਿਚ ਇਹਨੇ ਪ੍ਰਭਾਵਸ਼ਾਲੀ  ਹੋ ਗਏ ਕਿ ਆਖ਼ਰ ਇਹਨਾਂ ਸੰਨ 1948 ਵਿਚ ਆਪਣਾ ਅਜ਼ਾਦ ਮੁਲਕ 1800 ਸਾਲਾਂ ਦੇ ਸੰਘਰਸ਼ ਤੋਂ ਬਾਅਦ ਲੈ ਹੀ ਲਿਆ।

           ਪਰ ਬੜੇ ਅਫਸੋਸ ਦੀ ਗੱਲ ਹੈ ਪੂਰੇ ਭਾਰਤ ਵਿਚ 150 ਤੋਂ ਵੱਧ ਬੈਂਕ ਹਨ ਪਰ ਇਹਨਾਂ ਵਿਚੋਂ ਇਕ ਦਾ ਮਾਲਕ ਵੀ ਸਿੱਖ ਨਹੀਂ ਹੈ। ਗੱਲ ਇਹ ਨਹੀਂ ਹੈ ਕਿ ਭਾਰਤ ਦੇ ਸਿੱਖਾਂ ਨੇ ਕਦੇ ਬੈਂਕ ਖੋਲ੍ਹਣ ਦੀ ਕੋਸ਼ਿਸ਼ ਨਹੀਂ ਕੀਤੀ। ਵੈਸੇ ਤਾਂ ਭਾਰਤ ਦੇ ਪਹਿਲੇ ਬੈਂਕ ਅੰਗ਼ਰੇਜ਼ਾਂ ‘ਤੇ ਦੂਜੇ ਯੌਰੋਪੀ ਦੇਸ਼ਾਂ ਦੇ ਲੋਕਾਂ ਨੇਂ ਭਾਰਤ ਆਉਂਦੀਆਂ ਸਾਰ ਹੀ ਆਪਣੀਆਂ ਜ਼ਰੂਰਤਾਂ ਵਾਸਤੇ ਖੋਲ੍ਹ ਲਏ ਸਨ। ਪਰ ਭਾਰਤੀ ਲੋਕਾਂ ਵਲੋਂ ਖ਼ੁਦ ਅਪਣੇ ਸਵਦੇਸ਼ੀ ਬੈਂਕ ਖੋਲ੍ਹਣ ਦੀ ਸ਼ੁਰੁਆਤ 1894 ਵਿਚ ਪੰਜਾਬ ਨੈਸ਼ਨਲ ਬੈਂਕ(Punjab National Bank) ,ਲਾਹੌਰ ਵਿਚ ਹੋਈ। ਇਸ ਬੈਂਕ ਨੂੰ ਖੋਲ੍ਹਣ ਵਿਚ  ਦਿਆਲ ਸਿੰਘ ਮਜੀਠੀਆ ‘ਤੇ ਕਈ ਹੋਰ ਸਿਖਾਂ ਦਾ ਵੀ ਯੋਗਦਾਨ ਸੀ। ਪਰ ਇਸਨੂੰ ਚਲਾਉਣ ਵਿਚ ਮੁਖ ਭੂਮਿਕਾ ਲਾਲਾ ਲਾਜਪੱਤ ਰਾਏ ਦੀ ਸੀ ਜੋ ਇਕ ਆਰੀਆ ਸਮਾਜੀ ਤੇ ਕਾਂਗਰਸੀ ਸੀ।

  ਪਰ ਫਿਰ ਸਿਰਫ਼ ਡੇਢ ਦਹਾਕੇ (Decade) ਬਾਅਦ ਹੀ ਸਿੰਘ ਸਭਾ ਲਹਿਰ ਤੋਂ ਪ੍ਰਭਾਵਿਤ ਉਸ ਵਕ਼ਤ ਦੇ ਦੂਰਅੰਦੇਸ਼ੀ ਸਿਖ ਭਾਈ ਵੀਰ ਸਿੰਘ,ਸਰ ਸੁੰਦਰ ਸਿੰਘ ਮਜੀਠੀਆ ਅਤੇ ਸਰਦਾਰ ਤਰਲੋਚਨ ਸਿੰਘ ਹੁਰਾਂ ਮਿਲਕੇ ਪੰਜਾਬ ਅਤੇ ਸਿਖਾਂ ਦੀਆਂ ਜ਼ਰੂਰਤਾਂ ਦੇਖਦੇ ਹੋਏ ਇਕ ਬੈਂਕ ਖੋਲਿਆ। ਇਸ ਬੈਂਕ ਵਿਚ ਸਾਰਾ ਨਿਵੇਸ਼ ਵੀ ਸਿਖਾਂ ਦਾ ਸੀ, ਇਸਨੂੰ ਚਲਾਉਂਦੇ ਵੀ ਸਿੱਖ ਸਨ ‘ਤੇ ਬਹੁਤੀਆਂ ਨੌਕਰੀਆਂ ਵੀ ਸਿੱਖ ਹੀ ਕਰਦੇ ਸਨ। ਇਸ ਬੈਂਕ ਦਾ ਨਾਮ ਸੀ ਪੰਜਾਬ ਐਂਡ ਸਿੰਧ ਬੈਂਕ (Punjab and Sind Bank) ‘ਤੇ ਇਸਦੀ ਸ਼ੁਰੂਆਤ 24 ਜੂਨ 1908 ਵਿੱਚ ਅਖੰਡ ਪਾਠ ਦੇ ਭੋਗ ਅਤੇ ਅਰਦਾਸ ਮਗਰੋਂ ਅੰਮ੍ਰਿਤਸਰ ਦੇ ਹਾਲ ਬਜ਼ਾਰ ਵਿਚ ਹੋਈ ਸੀ। ਕੁਝ ਸਮੇਂ ਬਾਅਦ ਹੀ ਇਸਦੀ ਇਕ ਇਕ ਬ੍ਰਾਂਚ ਰਾਵਲਪਿੰਡੀ ਤੇ ਗੁਜਰਾਂਵਾਲਾ ਖੁਲ ਗਈ ਸੀ। ਸੰਨ 1947 ਤਕ ਇਸਦੀਆਂ 11 ਬ੍ਰਾਂਚਾਂ ਹੋ ਗਈਆਂ ਸਨ। ਪਰ ਇਸਨੂੰ ਵੰਡ ਸਮੇਂ ਬਹੁਤ ਘਾਟਾ ਪਿਆ ਸਿਰਫ 2 ਬ੍ਰਾਂਚਾਂ ਹੀ ਭਾਰਤੀ ਪੰਜਾਬ ਵਿੱਚ ਬਚੀਆਂ ਬਾਕੀ ਸਭ ਪਾਕਿਸਤਾਨ ਰਿਹ ਗਈਆਂ। ਪਰ ਫਿਰ ਇਸਨੂੰ ਜਲਦੀ ਹੀ ਸੰਨ 1960 ਵਿੱਚ  ਇਕ ਬਹੁਤ ਦੂਰਅੰਦੇਸ਼ੀ ਅਤੇ ਕਾਬਲੀਅਤ ਵਾਲਾ ਇਕ ਚੇਅਰਮੈਨ ਮਿਲਿਆ। ਉਹਨਾਂ ਦਾ ਨਾਮ ਇੰਦਰਜੀਤ ਸਿੰਘ ਸੀ ਜਿਨ੍ਹਾਂ  ਸਿਰਫ 20 ਸਾਲਾਂ ਅੰਦਰ ਬੈਂਕ ਨੂੰ 546 ਬ੍ਰਾਂਚਾਂ ਤਕ ਪਹੁੰਚਾ ਦਿੱਤਾ ਸੀ। ਉਸ ਸਮੇ ਕਿਸੇ ਵੱਡੇ ਅਕਾਲੀ ਦੀ ਸਿਫ਼ਾਰਿਸ਼ ਉਪਰ ਅਕਸਰ ਹੀ ਪੜ੍ਹੇ ਲਿਖੇ ਸਿੱਖ ਨੌਜਵਾਨਾਂ ਨੂੰ ਨੌਕਰੀ ਮਿਲ ਜਾਂਦੀ ਹੁੰਦੀ ਸੀ।

whatsapp image 2026 10 25 at 7.07.50 pm (1)

        ਪਰ ਇਹ ਸਿਲਸਲਾ ਭਾਰਤ ਸਰਕਾਰ ਨੂੰ ਜ਼ਿਆਦਾ ਚਿਰ ਹਜ਼ਮ ਕਿਥੋਂ ਹੋਣਾ ਸੀ। ਸਰਕਾਰ ਨੇ 1981 ਵਿਚ ਰਾਸ਼ਟਰੀਕਰਨ ਦੇ ਨਾਮ ਤੇ ਸਾਡੇ ਕੋਲੋਂ ਇਸ ਨੂੰ ਖੁਹ ਕੇ ਅਪਣੇ ਅਧੀਨ ਲੈ ਲਿਆ। ਸਾਡੇ ਮਨਪਰਚਾਵੇ ਲਈ ਇਕ ਵਾਅਦਾ ਕੀਤਾ ਕਿ ਇਸ ਬੈਂਕ ਦਾ ਚੇਅਰਮੈਨ ਹਮੇਸ਼ਾ ਕੋਈ ਸਿੱਖ ਹੀ ਹੋਵੇਗਾ ਭਾਵੇਂ ਬਾਕੀ ਸਟਾਫ਼ ਦੀ ਭਰਤੀ ਦੂਸਰੇ ਸਰਕਾਰੀ ਬੈਂਕਾਂ ਵਾਂਗ ਹੀ ਹੋਵੇਗੀ । ਫਿਰ ਹੁਣ ਅੱਜ ਦੀ ਸਰਕਾਰ ਨੇ ਇਹ ਬਚਨ ਵੀ ਤੋੜ ਦਿਤਾ ਹੈ। ਉਹਨਾਂ ਚੇਅਰਮੈਨ ਗੈਰ ਸਿੱਖ ਬਣਾਉਣ ਦੀ ਜਗ੍ਹਾ ਇਹ ਉਹਦਾ ਹੀ ਖ਼ਤਮ ਕਰ ਦਿਤਾ ਹੈ ਸਾਰੀ ਪਾਵਰ M.D. ਨੂੰ ਦੇ ਦਿਤੀ ਹੈ। ਇਸ ਤਰਾਂ ਇਹ ਬੈਂਕ ਜੋ ਸਾਡੇ ਲਈ ਪੁਰਖਿਆਂ ਦੀ ਹੈਰੀਟੇਜ ਵੀ ਸੀ ਸਾਡੇ ਤੋਂ ਹਮੇਸ਼ਾ ਲਈ ਵਿਸਰ ਗਿਆ ।

             ਪੰਜਾਬ ਐਂਡ ਸਿੰਧ ਬੈਂਕ ਖੁਸਣ ਤੋਂ ਬਾਅਦ ਇੰਦਰਜੀਤ ਸਿੰਘ ਜੀ ਹੁਣਾ ਨੇ ਇਕ ਹੋਰ ਬੈਂਕ ਬੈਂਕ ਆਫ਼ ਪੰਜਾਬ ਦੇ ਨਾਮ ਤੋਂ ਸ਼ੁਰੂ ਕੀਤਾ। ਪਰ ਉਸ ਵਕ਼ਤ ਤੱਕ 1991ਦੇ ਆਰਥਿਕ ਸੁਧਾਰ ਭਾਰਤ ਵਿਚ ਹੋਗਏ ਸਨ ਇਸ ਕਰਕੇ ਬਹੁਤ ਜ਼ਿਆਦਾ ਕੰਪੀਟੀਸ਼ਨ ਹੋਣ ਕਰਕੇ ਇਹ ਬੈਂਕ ਅੰਤ ਵਿਚ HDFC ਬੈਂਕ ਵਿਚ ਮਰਜ ਹੋ ਗਿਆ।

         ਇਸ ਬੈਂਕ ਤੋਂ ਇਲਾਵਾ ਵੀ ਕਈ ਸਿੱਖ ਰਿਆਸਤਾਂ ਨੇਂ ਨਵੇਂ ਜ਼ਮਾਨੇ ਦੀਆਂ ਜ਼ਰੂਰਤਾਂ ਵੇਖਦੇ ਹੋਏ ਕਈ ਬੈਂਕ ਖੋਲ੍ਹੇ ਸਨ ਜਿਵੇਂ ਪਟਿਆਲਾ ਰਿਆਸਤ ਨੇ ਪਟਿਆਲਾ ਸਟੇਟ ਬੈਂਕ (Patiala State Bank),ਫਰੀਦਕੋਟ ਰਿਆਸਤ ਨੇ ਬੈਂਕ ਆਫ਼ ਫ਼ਰੀਦਕੋਟ(Bank of Faridkot) ਤੇ ਜੀਂਦ ਰਿਆਸਤ ਨੇਂ ਵੀ ਇਕ ਬੈਂਕ ਖੋਲ੍ਹਿਆ ਸੀ। ਪਰ ਇਹ ਸਾਰੇ ਬੈਂਕ ਜਦੋ ਇਹਨਾਂ ਰਿਆਸਤਾਂ ਦਾ ਭਾਰਤ ਚ ਰਲੇਵਾਂ ਹੋਇਆ ਤਾਂ ਇਹਨਾਂ ਬੈਂਕਾਂ ਦਾ ਵੀ ਦੂਜੇ ਸਰਕਾਰੀ ਬੈਂਕਾਂ ਵਿੱਚ ਰਲੇਵਾਂ ਹੋ ਗਿਆ।

   ਫਿਰ ਪੰਜਾਬੋ ਬਾਹਰ ਦੇ ਭਾਰਤੀ ਸਿਖਾਂ ਵੀ ਇਕ ਕੋਸ਼ਿਸ਼ ਕੀਤੀ ਸੀ। ਬੰਬਈ ਦੇ ਸਿਖਾਂ ਨੇ 1984 ਵਿਚ ਇਕ ਬੈਂਕ ਸ਼ੁਰੂ ਕੀਤਾ ਜਿਸਦਾ ਨਾਮ ਪੰਜਾਬ ਐਂਡ ਮਹਾਰਾਸ਼ਟਰਾ ਕੋਆਪ੍ਰੇਟਿਵ ਬੈਂਕ (Punjab and Maharashtra Co-operative (PMC) Bank) ਬੈਂਕ ਰੱਖਿਆ ਸੀ। ਇਹ ਬੈਂਕ ਵੀ ਸਾਲ 2019 ਤੱਕ 137 ਬਰਾਂਚਾਂ ਤਕ ਪਹੁੰਚ ਗਿਆ ਸੀ। ਪਰ ਫਿਰ ਇਸ ਵਿਚ ਇਕ ਬਹੁਤ ਵੱਡਾ ਫਰਾਡ ਹੋਣ ਕਰਕੇ ਇਹ ਦਿਵਾਲੀਆ ਹੋ ਗਿਆ। ਉਹਨਾਂ ਦਿਨਾਂ ਵਿਚ ਹੋਰ ਬਹੁਤ ਬੈਂਕ ਆਪਣੇ NPAs ਦੇ ਕਾਰਨ ਦਿਵਾਲੇਪਨ ਦੀ ਕਗਾਰ ਤੇ ਖੜੇ ਸਨ ਜਿਵੇ ਲਕਸ਼ਮੀ ਵਿਲਾਸ ਬੈਂਕ ਅਤੇ ਯੈੱਸ ਬੈਂਕ ਪਰ ਭਾਰਤ ਸਰਕਾਰ ਨੇ ਇਹਨਾਂ ਨੂੰ ਤਾਂ ਬਚਾ ਲਿਆ ਪਰ PMC ਨੂੰ ਆਪਣੇ ਹਾਲ ਤੇ ਛੱਡ ਦਿਤਾ।

   ਹੁਣ ਪੰਜਾਬ ਤੇ ਪੰਥ ਨੂੰ  ਆਪਣਾ ਕੋਈ ਬੈਂਕ ਨਾ ਹੋਣ ਕਰਕੇ ਬਹੁਤ ਵੱਡਾ ਘਾਟਾ ਪੈ ਰਿਹਾ ਹੈ। ਪੰਜਾਬ ਦੀ ਸਾਰੀ ਬੈਕਿੰਗ ਮਾਰਕਿਟ ਨੈਸ਼ਨਲ ਲੈਵਲ ਦੇ ਬੈਂਕਾਂ ਦੇ ਹੱਥ ਹੈ। ਇਹ ਸਾਰੇ ਬੈਂਕ ਪੰਜਾਬ ਦੇ ਲੋਕਾਂ ਜਿੰਨੀ ਵੀ ਬੱਚਤ (Savings) ਇਹਨਾਂ ਬੈਂਕਾਂ ਵਿਚ ਜਮ੍ਹਾ ਕਰਦੇ ਹਨ  ਉਸ ਦਾ ਸਿਰਫ 56% ਹਿੱਸਾ (Credit-Deposit Ratio) ਹੀ ਪੰਜਾਬ ਵਿਚ ਨਿਵੇਸ਼ ਹੁੰਦਾ ਹੈ। ਬਾਕੀ ਸਾਰਾ ਪੈਸਾ ਦੂਜੇ ਸੂਬਿਆਂ ਵਿਚ ਨਿਵੇਸ਼ ਹੋਣ ਲਈ ਚਲਾ ਜਾਂਦਾ ਹੈ।

TABLE 151: STATE-WISE CREDIT-DEPOSIT RATIO OF SCHEDULED COMMERCIAL BANKS ACCORDING TO PLACE OF UTILISATION (Concld.)
(As at end-March)
(Per cent)
Region/State/Union Territory20132016201820212023
Haryana86.082.667.659.864.6
Punjab78.971.768.357.456.2
Rajasthan102.976.380.781.986.6
Delhi94.9102.996.396.692.6
Bihar35.034.534.041.248.5
West Bengal63.357.353.849.250.7
Uttar Pradesh53.049.643.944.248.8
Gujarat81.582.482.279.580.6
Maharashtra80.891.494.179.285.0
Kerala74.063.065.564.067.6
Tamil Nadu122.2112.4110.8103.8109.4
ALL INDIA78.878.476.771.775.8
Source: Basic Statistical Returns of Scheduled Commercial Banks in India, Reserve Bank of India, various issues.

ਇਸ ਨੂੰ ਰੋਕਣ ਲਈ ਜਾਂ ਤਾਂ ਭਾਰਤ ਸਰਕਾਰ ਕੋਈ ਪਾਲਿਸੀ ਬਣਾਵੇ ਕਿ ਇਕ ਸੂਬੇ ਦਾ ਪੈਸਾ ਦੂਜੀ ਥਾਂ ‘ਤੇ ਨਾਂ  ਜਾਵੇ ਪਾਰ ਇਸਦੀ ਕੋਈ ਉਮੀਦ ਸਾਨੂ ਨਜ਼ਰ ਨਹੀਂ ਆਉਂਦੀ। ਪੰਜਾਬ ਸਰਕਾਰ ਵੀ ਜੰਮੂ ਕਸ਼ਮੀਰ ਦੇ J&K ਬੈਂਕ ਦੀ ਤਰਜ਼ ਤੇ ਆਪਣਾ ਬੈਂਕ ਵੀ ਖੋਲ੍ਹ ਸਕਦੀ ਹੈ ਪਰ ਇਹਦੀ ਵੀ ਉਮੀਦ ਕਰਨੀ ਅੱਜ ਕੱਲ੍ਹ ਦੀ ਸਰਕਾਰ ਤੋਂ ਬਚਕਾਨਾ ਹੈ।

   ਹੁਣ ਪੰਜਾਬ ‘ਤੇ ਪੰਜਾਬੋਂ ਬਾਹਰ ਦੇ ਭਾਰਤੀ ਸਿੱਖ ਸਰਕਾਰ ਦੀਆਂ ਟੇਢੀਆਂ ਨਜ਼ਰਾਂ ਕਰਕੇ ਆਪਣਾ ਬੈਂਕ ਖੋਲਣ ਦੀ ਉਮੀਦ ਗਵਾ ਬੈਠੇ ਹਨ। ਪੰਥ ਇਕ ਹਿੱਸਾ ਜੋ ਕਿ ਸਾਡੇ ਵਿਦੇਸ਼ਾਂ ਵਿਚ ਬੈਠੇ ਸਿੱਖ ਉਹੀ ਕੋਈ ਕਦਮ ਚੁੱਕ ਸਕਦੇ ਹਨ। ਉਹਨਾਂ ਕੋਲ ਸਰਮਾਇਆ ਵੀ ਚੰਗਾ ਹੈ ‘ਤੇ ਸਰਕਾਰਾਂ ਦਾ ਉਹਨਾਂ ਪ੍ਰਤੀ ਰਵਈਆ ਵੀ ਠੀਕ ਹੈ।

Author

  • Gurjant Singh

    Gurjant Singh, Head Librarian
    Dev Samaj College for Women, Ferozepur City

Leave a Comment

Your email address will not be published. Required fields are marked *