ਸਮਾਜ ਅਤੇ ਇਨਸਾਨ ਦੇ ਹਰ ਕਦਮ ਤੇ ਦੋਹਰੇ ਮਾਪਦੰਡ

images (8)

ਮਾਜ ਇਕ ਅਜਿਹਾ ਸ਼ਬਦ ,ਜਿਸ ਨੂੰ ਹਰ ਮਨੁੱਖ ਆਪਣੀ ਸਮਝ ਅਨੁਸਾਰ ਪ੍ਰਭਾਸ਼ਿਤ ਕਰਦਾ ਹੈ , ਪਰ ਸ਼ਾਇਦ ਤੱਕ ਕੋਈ ਵੀ ਇਸਨੂੰ ਅਸਲ ਅਰਥਾਂ ਤੱਕ ਪੂਰੀ ਤਰ੍ਹਾਂ ਨਹੀਂ ਪਹੁੰਚ ਸਕਿਆ। ਇਹ ਇਕ ਅਜਿਹੀ ਪਹਿਲੀ ਹੈ, ਜਿਸ ਦਾ ਹਰ ਟੁਕੜਾ ਆਪਣੇ ਆਪ ਵਿਚ ਕਹਾਣੀ ਸਮੋਈ ਬੈਠਾ ਹੈ। ਕਿਤੇ ਹਾਸਿਆਂ ਦੇ ਪਿੱਛੇ ਲੁਕਿਆ ਦਰਦ ਹੈ,ਕਿਤੇ ਚੁੱਪ ਦੇ ਅੰਦਰ ਦੱਬੀ ਚੀਖ਼ ਹੈ, ਕਿਤੇ ਰਿਸ਼ਤਿਆਂ ਨਾਂ ਹੇਠ ਸੁਆਰਥ ਪਲ ਰਿਹਾ ਹੈ ਅਤੇ ਕਿਤੇ ਮਨੁੱਖਤਾ ਦੇ ਨਾਂ ਹੇਠ ਮਨੁੱਖ ਹ ਮਨੁੱਖ ਦਾ ਵੈਰੀ ਬਣਿਆ ਬੈਠਾ ਹੈ।
     ਅਜੀਬ ਵਿਡੰਬਨਾ ਹੈ ਕਿ ਸਮਾਜ ਮਨੁੱਖਾਂ ਨੇ ਹੀ ਬਣਾਇਆ ਹੈ ਪਰ ਅੱਜ ਮਨੁੱਖ ਹੀ ਸਮਾਜ ਨੂੰ ਸਮਝਣ ਵਿਚ ਅਸਮਰਥ ਜਾਪਦਾ ਹੈ। ਅਸੀਂ ਸਮਾਜ ਵਿਚ ਰਹਿਣੇ ਹਾਂ ,ਇਸਦੇ ਨਿਯਮਾਂ ਦੀ ਪਾਲਣਾ ਕਰਦੇ ਹਾਂ, ਇਸਦੀਆਂ ਰਵਾਇਤਾਂ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਂਦੇ ਹਾਂ। ਪਰ ਕਦੇ ਇਹ ਸਵਾਲ ਨਹੀਂ ਕਰਦੇ ਕਿ ਜਿੰਨਾ ਰਵਾਇਤਾਂ ਨੂੰ ਅਸੀਂ ਸੱਦੀਆਂ ਨੂੰ ਮੰਨਦੇ ਆਏ ਹਾਂ ਉਹ ਮਨੁੱਖਤਾ ਦੇ ਹੱਕ ਵਿਚ ਹਨ ?
    ਸਮਾਜ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਸ਼ਾਇਦ ਇਹ ਹੈ ਕਿ ਇਹ ਮਨੁੱਖ ਨੂੰ ਉਸ ਦੀ ਅਸਲੀ ਪਛਾਣ ਨਾਲੋਂ ਉਸਦੀ ਬਾਹਰੀ ਪਛਾਣ ਦੇ ਅਧਾਰ ਤੇ ਤੋਲਦਾ ਹੈ। ਇਥੇ ਮਨੁੱਖ ਦੀ ਸੋਚ ਨਾਲੋਂ ਉਸ ਦੇ ਕੱਪੜਿਆਂ ਦੀ ਵੱਧ ਚਰਚਾ ਹੁੰਦੀ ਹੈ, ਉਸ ਦੇ ਕਿਰਦਾਰ ਨਾਲੋਂ ਉਸਦੀ ਖੂਬਸੂਰਤੀ ਦੀ ਵੱਧ ਚਰਚਾ ਹੁੰਦੀ ਹੈ ਅਤੇ ਉਸ ਦੇ ਚੰਗੇ ਕੰਮਾਂ ਨਾਲੋਂ ਉਸ ਦੀ ਸਮਾਜਿਕ ਹੈਸੀਅਤ ਨੂੰ ਵੱਧ ਸਲਾਹਿਆ ਜਾਂਦਾ ਹੈ। ਜਿਵੇਂ ਮਨੁੱਖ ਦੀ ਕੀਮਤ ਉਸਦੇ ਅੰਦਰ ਵਸਦੀ ਰੂਹ ਨਹੀਂ ਸਗੋਂ ਬਾਹਰ ਲੱਗੇ ਲੇਬਲ ਨਾਲ ਕੀਤੀ ਜਾਂਦੀ ਹੈ।
  ਇਹ ਕਿਹੋ ਜਹੀ ਪਹਿਲੀ ਹੈ ਜਿਥੇ ਸੱਚ ਬੋਲਣ ਵਾਲਾ ਅਕਸਰ ਇਕੱਲਾ ਰਹਿ ਜਾਂਦਾ ਹੈ ਤੇ ਝੂਠ ਸਜਾ ਕੇ ਪੇਸ਼ ਕਰਨ ਵਾਲੇ ਦੇ ਆਲੇ ਦੁਆਲੇ ਭੀੜ ਇਕੱਠੀ ਹੋ ਜਾਂਦੀ ਹੈ। ਜਿਥੇ ਇਮਾਨਦਾਰੀ ਨੂੰ ਕਮਜ਼ੋਰੀ ਅਤੇ ਚਲਾਕੀ ਨੂੰ ਸਿਆਣਪ ਦਾ ਨਾਮ ਦੇ ਦਿਤਾ ਜਾਂਦਾ ਹੈ। ਜਿਥੇ ਕਿਸੇ ਦੀ ਮਜਬੂਰੀ ਨੂੰ ਸਮਝਣ ਦੀ ਬਜਾਏ ਉਸ ਦਾ ਮਜ਼ਾਕ ਬਣਾਇਆ ਜਾਂਦਾ ਹੈ। ਸ਼ਾਇਦ ਸਮਾਜ ਦੀ ਸਮੱਸਿਆ ਇਹ ਨਹੀਂ ਕਿ ਇਸ ਕੋਲ ਨਿਯਮਾਂ ਨਹੀਂ ਸਗੋਂ ਇਹ ਹੈ ਕਿ ਇਸ ਦੇ ਨਿਯਮਾਂ ਦੀ ਵਿਆਖਿਆ ਹਰ ਮਨੁੱਖ ਆਪਣੇ ਫਾਇਦੇ ਅਨੁਸਾਰ ਕਰਦਾ ਹੈ।
    ਸਮਾਜ ਦਾ ਇਕ ਹੋਰ ਅਜੀਬ ਚਿਹਰਾ ਇਸ ਦੇ ਦੋਹਰੇ ਮਾਪਦੰਡ ਹਨ। ਇੱਕੋ ਗੱਲ ਕਿਸੇ ਅਮੀਰ ਲਈ ਉਸ ਦੀ ਆਜ਼ਾਦੀ ਬਣ ਜਾਂਦੀ ਹੈ ਅਤੇ ਗਰੀਬ ਲਈ ਉਸ ਦੀ ਗ਼ਲਤੀ। ਇੱਕੋ ਫੈਸਲਾ ਤਾਕਤਵਰ ਬਹਾਦਰੀ ਅਤੇ ਕਮਜ਼ੋਰ ਲਈ ਬਗ਼ਾਵਤ ਬਣ ਜਾਂਦਾ ਹੈ। ਇਥੇ ਅਕਸਰ ਗ਼ਲਤੀ ਦੀ ਗੰਭੀਰਤਾ ਨਾਲੋਂ  ਗ਼ਲਤੀ ਕਰਨ ਵਾਲੇ ਦੀ ਹੈਸੀਅਤ ਵੱਧ ਮਹੱਤਵ ਰੱਖਦੀ ਹੈ। ਇਨਸਾਫ ਦਾ ਤਰਾਜੂ ਤਾਂ ਸਭ ਲਈ ਇੱਕੋ ਹੋਣਾ ਚਾਹੀਦਾ ਹੈ, ਪਰ ਸਮਾਜ ਦੀਆਂ ਅਦਾਲਤਾਂ ਵਿਚ ਬਹੁਤ ਵਾਰ ਮਨੁੱਖ ਦੀ ਪਛਾਣ ਹੀ ਉਸ ਦਾ ਫੈਸਲਾ ਕਰ ਦਿੰਦੀ ਹੈ।
   ਅਸੀਂ ਰਿਸ਼ਤਿਆਂ ਨੂੰ ਪਵਿੱਤਰ ਕਹਿੰਦੇ ਹਾਂ ਪਰ ਕਿ ਰਿਸ਼ਤੇ ਵਿਚ ਪਵਿੱਤਰਤਾ ਬੱਚੀ ਹੋਈ ਹੈ ? ਕਈ ਵਾਰ ਖੂਨ ਦੇ ਰਿਸ਼ਤਿਆਂ ਵਿਚ ਵੀ ਸੁਆਰਥ ਦੀਆਂ ਕੰਧਾਂ ਖੜ੍ਹੀਆਂ ਹੋ ਜਾਂਦੀਆਂ ਹਨ। 

ਦੋਸਤੀ ਦੇ ਨਾਂ ਹੇਠ ਮੁਕਾਬਲਾ ਪਲਦਾ ਹੈ ਅਤੇ ਅਪਣਾਪਨ ਦਿਖਾਉਣ ਵਾਲੇ ਪਿੱਛੇ ਈਰਖਾ ਆਪਣੀਆਂ ਜੜਾਂ ਫਲਾਉਂਦੀ ਰਹਿੰਦੀ ਹੈ। ਅਸੀਂ ਇਕ ਦੂਜੇ ਦੀ ਖੁਸ਼ੀ ਵਿਚ ਸ਼ਾਮਿਲ ਹੋਣ ਦਾ ਦਿਖਾਵਾ ਤਾਂ ਕਰਦੇ ਹਾਂ ਪਰ ਕਈ ਵਾਰ ਦੂਜੇ ਦੀ ਤੱਰਕੀ ਸਾਡੇ ਅੰਦਰ ਬੇਚੈਨੀ ਪੈਦਾ ਕਰਦੀ ਹੈ। ਜਿਸ ਨੂੰ ਅਸੀਂ ਆਪ ਅਪਣੇ ਆਪ ਤੋਂ ਲੁਕਾਉਂਦੇ ਹਾਂ।

ਸਵਾਲ ਇਹ ਹੈ ਕਿ ਕੀ ਅਸੀਂ ਰਿਸ਼ਤੇ ਨਹੀਂ ਨਿਭਾ ਰਹੇ ਜਾ ਫਿਰ ਅਸੀਂ ਤਾਂ ਸਿਰਫ਼ ਉਹਨਾਂ ਦੀਆਂ ਸਮਾਜਿਕ ਰਸਮਾਂ ਪੂਰੀਆਂ ਕਰ ਰਹੇ ਹਾਂ ?

  ਸਮਾਜ ਦੀ ਪਹਿਲੀ ਦਾ ਸਭ ਤੋਂ ਦਰਦਨਾਕ ਪੱਖ ਉਹ ਲੋਕ ਹਨ ,ਜਿਨ੍ਹਾਂ ਆਵਾਜ਼ ਕਦੇ ਸੁਣੀ ਹੀ ਨਹੀਂ ਜਾਂਦੀ। ਕਿਸੇ ਗਰੀਬ ਦੀ ਭੁੱਖ ਨੂੰ ਉਹਨਾਂ ਦੀ ਕਿਸਮਤ ਕਿਹਾ ਕੇ ਟਾਲ ਦਿੱਤੋ ਜਾਂਦਾ ਹੈ। ਕਿਸੇ ਬੁਜ਼ਰਗ ਦੀ ਇਕੱਲਤਾ ਨੂੰ ਉਮਰਾਂ  ਦਾ ਤਕਾਜ਼ਾ ਸਮਝ ਲਿਆ ਜਾਂਦਾ ਹੈ। ਕਿਸੇ ਬੱਚੇ ਦੇ ਸੁਪਨਿਆਂ ਨੂੰ ਪਰਿਵਾਰ ਦੀ ਇੱਜ਼ਤ ਦੇ ਨਾਂ ਤੇ ਦਬਾ ਦਿੱਤਾ ਜਾਂਦਾ ਹੈ। ਕਿਸੇ ਔਰਤ ਦੀ ਇੱਛਾ ਨੂੰ ਸਮਾਜਿਕ ਮਰਿਯਾਦਾ ਦੇ ਪੈਮਾਨੇ ਨਾਲ ਮਾਪਿਆ ਜਾਂਦਾ ਹੈ। ਕਿਸੇ ਨੌਜਵਾਨ ਦੀ ਵੱਖਰੀ ਸੋਚ ਨੂੰ ਮੂਰਖਤਾ ਸਮਝ ਲਿਆ ਜਾਂਦਾ ਹੋਈ। ਇਸ ਤਰ੍ਹਾਂ ਸਮਾਜ ਵਿੱਚ ਹਰ ਕਿਸੇ ਨੂੰ ਬੋਲਣ ਦਾ ਹੱਕ ਤਾਂ ਦਿੱਤਾ ਜਾਂਦਾ ਹੈ ਪਰ ਹਰ ਕਿਸੇ ਦੀ ਗੱਲ ਸੁਨਣ ਹੋਂਸਲਾ ਨਹੀਂ ਦਿਖਾਇਆ ਜਾਂਦਾ। ਸ਼ਾਇਦ ਇਸੇ ਕਰਕੇ ਇਥੇ ਸ਼ੋਰ ਬਹੁਤ ਹੈ, ਪਰ ਸਵੰਦ ਬਹੁਤ ਘੱਟ।

  ਸਮਾਜ ਤਬਦੀਲੀ ਦੀਆਂ ਗੱਲਾਂ ਤਾਂ ਬੜੇ ਮਾਣ ਨਾਲ ਕਰਦਾ ਹੈ ਪਰ ਜਦੋ ਕੋਈ ਮਨੁੱਖ ਸੱਚਮੁੱਚ ਤਬਦੀਲੀ ਲਿਆਉਣ ਦੀ ਕੋਸ਼ਿਸ਼ ਕਾਰਡ ਹੈ ਤਾਂ ਪਹਿਲਾ ਉਸ ਨੂੰ ਸਵਾਲਾਂ ਦੇ ਘੇਰੇ ਵਿੱਚ ਖੜ੍ਹਾ  ਕਰ ਦਿੱਤਾ ਜਾਂਦਾ ਹੈ। ਅਸੀਂ ਨਵੀ ਸੋਚ ਨੂੰ ਲਿਆਉਣ ਦੀ ਮੰਗ ਕਰਦੇ ਹਾਂ, ਪਰ ਪੁਰਾਣੀਆਂ ਧਾਰਨਾਵਾਂ ਨੂੰ ਛੱਡਣ ਲਈ  ਤਿਆਰ ਨਹੀਂ ਹੁੰਦੇ। ਅਸੀਂ ਬਰਾਬਰੀ ਦੀਆਂ ਗੱਲਾਂ ਤਾਂ ਕਰਦੇ ਹਾਂ ,ਪਰ ਆਪਣੇ ਵਿਹਾਰ ਵਿਚ ਭੇਦਭਾਵ ਨੂੰ ਜਿਉਂਦਾ ਰੱਖਦੇ ਹਾਂ। ਅਸੀਂ ਮਨੁੱਖਤਾ ਦੇ ਗੀਤ ਗਾਉਂਦੇ ਹਾਂ, ਪਰ ਮਨੁੱਖਤਾ ਨੂੰ ਉਸ ਦੀ ਜਾਤ ,ਧਰਮ, ਭਾਸ਼ਾ, ਵਰਗ ਅਤੇ ਹੈਸੀਅਤ ਦੇ ਖਾਨਿਆਂ ਵਿਚ ਵੰਡ ਦਿੰਦੇ ਹਾਂ। ਇਹ ਕਿਹੋ ਜਿਹਾ ਵਿਰੋਧਾਭਾਸ ਹੈ ਕਿ ਮਨੁੱਖ ਮੰਗਲ ਗ੍ਰਹਿ ਤਕ ਪਹੁੰਚਣ ਦੇ ਸੁਪਨੇ ਵੇਖ ਰਿਹਾ ਹੈ ,ਪਰ ਅਜੇ ਤਕ ਆਪਣੇ ਨਾਲ ਬੈਠੇ ਮਨੁੱਖ ਦੇ ਦਰਦ ਤਕ ਨਹੀਂ ਪਹੁੰਚ ਨਹੀਂ ਸਕਿਆ।

  ਵਿਗਿਆਨ ਨੇ ਸਾਨੂੰ ਦੂਰੀਆਂ ਮਿਟਾਉਣ ਦ ਸਾਧਨ ਦਿੱਤੇ ਹਨ ,ਪਰ ਕਿ ਅਸੀਂ ਦਿਲਾਂ ਦੀਆਂ ਦੂਰੀਆਂ ਘਟਾ ਸਕੇ ਹਾਂ। ਸਾਡੇ ਹੱਥਾਂ ਵਿਚ ਸੰਚਾਰ ਦੇ ਅਣਗਿਣਤ ਸਾਧਨ ਹਨ ,ਪਰ ਕਿ ਸਾਡੇ ਕੋਲ ਇਕ ਦੂਜੇ ਨੂੰ ਸਮਝਣ ਦਾ ਸਮਾਂ ਹੈ। ਅਸੀਂ ਦੁਨੀਆ ਭਰ ਦੀਆਂ ਖ਼ਬਰਾਂ ਜਾਣਦੇ ਹਾਂ, ਪਰ ਆਪਣੇ ਘਰ ਦਿਆਂ ਵਿਚ ਬੈਠ ਕਿਸੇ ਉਦਾਸ ਮਨੁੱਖ ਦੀ ਖਾਮੋਸ਼ੀ ਨਹੀਂ ਪਰ ਸਕਦੇ।

  ਅੱਜ ਦਾ ਮਨੁੱਖ ਸਾਹਮਣੇ ਆਪਣੀ ਜ਼ਿੰਦਗੀ ਦਾ ਸਭ ਤੋਂ ਸੋਹਣਾ ਚਿਹਰਾ ਪੇਸ਼ ਕਰਨਾ ਚਾਹੁੰਦਾ ਹੈ। ਉਹ ਆਪਣੀਆਂ ਕਮਜ਼ੋਰੀਆਂ ਨੂੰ ਲਕਾਉਂਦਾ ਹੈ,ਆਪਣੀਆਂ ਕਾਮਯਾਬੀਆਂ ਨੂੰ ਸਜਾਉਂਦਾ ਹੈ ਅਤੇ ਆਪਣੀ ਅਸਲੀਅਤ ਨੂੰ ਦਿਖਾਵੇ ਦੀਆਂ ਪਰਤਾਂ ਹੇਠ ਦਬਾ ਦਿੰਦਾ ਹੈ। ਹੌਲੀ-ਹੌਲੀ ਇਹੋ ਰੂਪ ਉਸਦੀ ਪਛਾਣ ਬਣ ਜਾਂਦਾ ਹੈ ਅਤੇ ਅਸਲ ਚਿਹਰਾ ਉਸ ਲਾਇਆਜਨਬੀ ਬਣ ਜਾਂਦਾ ਹੈ।

  ਪਰ ਇਸ ਸਾਰੇ ਦਿਖਾਵੇ ਵਿਚ ਇਕ ਸਵਾਲ ਬਹੁਤ ਮਹੱਤਵਭੁਰਨ ਹੈ ਕਿ ਜਦੋਂ ਮਨੁੱਖ ਇਕੱਲਾ ਹੁੰਦਾ ਹੈ ਅਤੇ ਉਸ ਦੇ ਸਾਹਮਣੇ ਕੋਈ ਸਮਾਜਿਕ ਨਿਗ੍ਹਾ ਨਹੀਂ ਹੁੰਦੀ ,ਓਦੋਂ ਉਹ ਕੌਣ ਹੁੰਦਾ ਹੈ ?  ਤਾਂ ਫਿਰ ਇਨਸਾਨ ਦਾ ਅਸਲੀ ਰੂਪ ਕਿਹੜਾ ਹੁੰਦਾ ਹੈ ਉਹ ਜਿਹੜਾ ਦੁਨੀਆਂ ਤੋਂ ਲੁਕਿਆ ਹੁੰਦਾ ਹੈ ਜਾਂ ਉਹ ਜਿਹੜਾ ਦੁਨੀਆ ਨੂੰ ਦਿਖਾਈ ਦਿੰਦਾ ਹੈ। ਸ਼ਾਇਦ ਮਨੁੱਖ ਦੀ ਅਸਲੀ ਪਛਾਣ ਉਸ ਦੇ ਜਨਤਾ ਨਾਲ ਵਿਹਾਰ ਵਿਚ ਨਹੀਂ ਹੁੰਦੀ ,ਸਗੋਂ ਉਸ ਦੇ ਏਕਾਂਤ ਵਿਚ ਲਾਏ ਫੈਸਲਿਆਂ ਵਿਚ ਲੁਕੀ ਹੁੰਦੀ ਹੈ।

  ਇਸ ਪਹੇਲੀ ਦਾ ਇਕ ਹੋਰ ਪਹਿਲੂ ਨੈਤਿਕਤਾ ਹੈ। ਅਸੀਂ ਦੂਜਿਆਂ ਲਈ  ਨੈਤਿਕਤਾ ਦੇ ਬੜੇ ਸਖ਼ਤ ਪੈਮਾਨੇ ਬਣਾਉਂਦੇ ਹਾਂ, ਪਰ ਜਦੋਂ ਗੱਲ ਆਪਣੇ ਉੱਤੇ ਆਉਂਦੀ ਹੈ ਤਾਂ ਉਹਨਾਂ ਪੈਮਾਨਿਆਂ ਦੀ ਪਰਿਭਾਸ਼ਾ ਬਦਲਣ ਲਗ ਪੈਂਦੇ ਹਾਂ। ਦੂਜਿਆਂ ਦੀ ਗ਼ਲਤੀ ਸਾਨੂ ਪਹਾੜ ਵਰਗੀ ਲਗਦੀ ਹੈ ਅਤੇ ਆਪਣੀ ਗ਼ਲਤੀ ਧੂੜ ਦੇ ਕਣ ਵਰਗੀ। ਅਸੀਂ ਦੂਜਿਆਂ ਨੂੰ ਮਾਫ਼ ਕਰਨ ਦੀ ਸਲਾਹ ਤਾ ਦਿੰਦੇ ਹਾਂ, ਪਰ ਆਪਣੇ ਵਾਰੀ ਖੁਦ ਦੇ ਹੰਕਾਰ ਨੂੰ ਮਾਫੀ ਦੇ ਰਸਤੇ ਵਿਚ ਖੜਾ ਕਰ ਲੈਂਦੇ ਹਾਂ।

      ਸੱਚ ਤਾਂ ਇਹ ਹੈ ਕਿ ਸਮਾਜ ਦੀ ਸਭ ਤੋਂ ਵੱਡੀ ਬਿਮਾਰੀ ਦੂਜਿਆਂ ਨੂੰ ਸੁਧਾਰਣ ਦੀ ਇੱਛਾ ਅਤੇ ਆਪਣੇ ਆਪ ਨੂੰ ਬਦਲਣ ਤੋਂ ਇਨਕਾਰ ਕਰਨਾ ਹੈ। ਪਰ ਕਿ ਸਮਾਜ ਸਿਰਫ ਹਨੇਰੀਆਂ ਦਾ ਹੀ ਨਾਂ ਹੈ? ਨਹੀਂ! ਇਸ ਸਮਾਜ ਵਿਚ ਕੁਝ ਅਜਿਹੇ ਲੋਕ ਵੀ ਹਨ , ਜੋ ਬਿਨ੍ਹਾਂ ਕਿਸੇ ਪ੍ਰਸਿੱਧੀ ਦੀ ਇੱਛਾ ਦੇ ਦੂਜਿਆਂ ਲਈ ਚਾਨਣ ਕਰਦੇ ਹਨ। ਕੋਈ ਅਜਨਬੀ ਦੀ ਮਦਦ ਕਰਦਾ ਹੈ ,ਕੋਈ ਭੁੱਖੇ ਨੂੰ ਰੋਟੀ ਖਵਾਉਂਦਾ ਹੈ ਤੇ ਕੋਈ ਆਪਣੇ ਸੁਆਰਥ ਤੋਂ ਉਪਰ ਉੱਠ ਕੇ ਕਿਸੇ ਹੋਰ ਦੀ ਖੁਸ਼ੀ ਲਈ ਜਿਉਂਦਾ ਹੈ। ਇਹ ਲੋਕ ਸਾਨੂ ਯਾਦ ਕਰਵਾਉਂਦੇ ਹਨ ਕਿ ਮਨੁੱਖਤਾ ਅਜੇ ਮਰੀ ਨਹੀਂ। ਇਸਦੇ ਕੁਝ ਦੀਵੇ ਹਨੇਰੇ ਦੇ ਵਿਰੁੱਧ ਜਗ ਰਹੇ ਹਨ। ਸਮਾਜ ਦੀ ਤਸਵੀਰ ਸਿਰਫ਼ ਕਾਲੇ ਰੰਗ ਨਾਲ ਨਹੀਂ ਬਣੀ ਇਸ ਵਿਚ ਕੁਝ ਅਜਿਹੇ ਚਿੱਟੇ ਰੰਗ ਦੀਆਂ ਧਾਰੀਆਂ ਵੀ ਹਨ ਜੋ ਮਨੁੱਖ ਦੀ ਹੋਂਦ ਨੂੰ ਅਰਥ ਦਿੰਦੀਆਂ ਹਨ। ਇਸ ਲਈ ਸਮਾਜ ਨੂੰ ਬਦਲਣ ਦੀ ਸ਼ੁਰੂਆਤ ਕਿਸੇ ਵੱਡੇ ਇਨਕਲਾਬ ਤੋਂ ਨਹੀਂ ਸਗੋਂ ਮਨੁੱਖ ਦੇ ਅੰਦਰੋਂ ਹੀ ਹੋਣੀ ਚਾਹੀਦੀ ਹੈ। ਜਦੋਂ ਅਸੀਂ ਕਿਸੇ ਦੀ ਗੱਲ ਸੁਣਨ ਲੱਗਾਗੇ, ਕਿਸੇ ਦੀ ਮਜਬੂਰੀ ਦਾ ਮਜ਼ਾਕ ਬਣਾਉਣ ਬਜਾਏ ਉਸ ਨੂੰ ਸਮਝਾਂਗੇ ਜਦੋਂ ਅਸੀਂ ਮਨੁੱਖ ਦੀ ਹੈਸੀਅਤ ਦੀ ਬਜਾਏ ਕਿਰਦਾਰ ਨਾਲ ਤੋਲਾਂਗੇ ,ਉਦੋਂ ਹੀ ਸਮਾਜ ਦੀਆਂ ਕੁਝ ਗੁੰਝਲਾਂ ਆਪਣੇ ਆਪ ਖੁਲ੍ਹਣ ਲਗ ਪੈਣਗਈਆਂ।

  ਅੰਤ ਵਿਚ ਸਮਾਜ ਸਚਮੁਚ ਇਕ ਅਣਸੁਲਝੀ ਪਹਿਲੀ ਹੈ ,ਕਿਉਂਕਿ ਇਸਦਾ ਕੋਈ ਇਕ ਚਿਹਰਾ ਨਹੀਂ। ਇਸ ਵਿਚ ਫ਼ਰਿਸ਼ਤਿਆਂ ਵਰਗੇ ਦਿਲ ਅਤੇ ਪੱਥਰਾਂ ਵਰਗੀਆਂ ਸਵੇਂਦਨਾਵਾ ਵੀ ਹਨ। ਇਸ ਵਿਚ ਸੱਚ ਦੇ ਰਾਹੀ ਤੇ ਝੂਠ ਦੇ ਵਪਾਰੀ ਵੀ ਹਨ। ਇਸ ਵਿਚ ਮਨੁੱਖਤਾ ਦੇ ਰਖਵਾਲੇ ਅਤੇ ਆਪਣੇ ਸੁਆਰਥ ਵਾਸਤੇ ਨੂੰ ਮਨੁੱਖਤਾ ਨੂੰ ਵੇਚਣ ਵਾਲੇ ਵੀ ਹਨ।

  ਇਸ ਪਹਿਲੀ ਨੂੰ ਪੂਰੀ ਤਰ੍ਹਾਂ ਸੁਲਜਾਉਣਾ ਸੰਭਵ ਹੀ ਨਹੀਂ, ਕਿਉਂ ਕਿ ਸਮਾਜ ਕੋਈ ਸਥਿਰ ਤਸਵੀਰ ਨਹੀਂ ਬਦਲਦੀਆਂ ਸੋਚਾਂ, ਇਛਾਵਾਂ, ਵਿਸ਼ਵਾਸਾਂ ਅਤੇ ਕਿਰਦਾਰਾਂ ਦਾ ਲਗਾਤਾਰ ਵਗਦਾ ਦਰਿਆ ਹੈ। ਪਰ ਇਕ ਗੱਲ ਨਿਸਚਿਤ ਹੈ ਕਿ ਜੇ ਸਮਾਜ ਦੇ ਚਿਹਰੇ ਤੋਂ ਨਕਾਬ ਉਤਾਰਨਾ ਚੁਹੰਦੇ ਹੋ ਤਾ ਪਹਿਲਾ ਆਪੇਨ ਚਿਹਰੇ ਦੇ ਨਕਾਬ ਨੂੰ ਪਛਾਨਣਾ ਪਵੇਗਾ। ਕਿਉਂ ਕਿ ਸਮਾਜ ਕੋਈ ਹੋਰ ਨਹੀਂ, ਅਸੀਂ ਹੀ ਹਾਂ

Author

Leave a Comment

Your email address will not be published. Required fields are marked *